Pehla Prakash Dihara Shri Guru Granth Sahib Ji [2024]
- SINGHA DI CHARDIKALA KANPUR
- Sep 4, 2024
- 1 min read
ਹਰ ਸਾਲ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਉਂਦੇ ਹਾਂ। ਇਹ ਦਿਹਾੜਾ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ, ਜੋ ਅੱਜ ਵੀ ਸਾਡੇ ਜੀਵਨ ਨੂੰ ਰੋਸ਼ਨ ਕਰਦੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਦੇ ਹਰ ਪਹਲੂ ਦੀ ਰਾਹਨੁਮਾਈ ਕਰਦੇ ਹਨ। ਗੁਰਬਾਣੀ ਸਾਨੂੰ ਸੱਚ ਦੇ ਰਾਹੇ ਚੱਲਣ, ਸੇਵਾ ਕਰਣ, ਤੇ ਹਰ ਕਿਸੇ ਨਾਲ ਪਿਆਰ ਭਾਵਨਾਵਾਂ ਰੱਖਣ ਦੀ ਪ੍ਰੇਰਣਾ ਦਿੰਦੀ ਹੈ। ਆਓ, ਅਸੀਂ ਸਾਰੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਇਸ ਦਿਹਾੜੇ ਨੂੰ ਯਾਦਗਾਰ ਬਣਾਈਏ।
ਸਤਿਗੁਰ ਬਚਨ ਕਮਾਵਣਾ, ਸਚੀ ਪ੍ਰੀਤ ਨਾਲ ਸਿਮਰਨ ਕਰਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈਏ।
ਇਸ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਆਓ ਅਸੀਂ ਵਾਅਦਾ ਕਰੀਏ ਕਿ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਿਲੋਂ ਪੜ੍ਹਾਂਗੇ, ਸਮਝਾਂਗੇ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ। ਸਾਨੂੰ ਹਮੇਸ਼ਾ ਯਾਦ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਚੇ ਗੁਰੂ ਹਨ, ਜੋ ਸਾਡੇ ਮਨ ਨੂੰ ਰੋਸ਼ਨ ਕਰਨ ਵਾਲੇ ਹਨ।

Comments